ਬਰਸਦਿਆ ਮੇਘਲਿਆ – ਤਾਰਾ ਸਿੰਘ

ਇਕ ਬੂੰਦ ਮੁੜ੍ਹਕੇ ਦੀ
ਜਿਦ੍ਹਾ ਹੰਝੂਆਂ ਨਾਲ ਵਿਹਾਰ
ਮਿੱਟੀ ਦੀ ਮੈਂ ਇਕ ਮੁੱਠੜੀ
ਜਿਦ੍ਹਾ ਧਰਤੀ ਝੱਲੇ ਨਾ ਭਾਰ
ਇਕ ਹਉਕਾ ਜਿੰਦੜੀ ਦਾ
ਜਿੜ੍ਹਾ ਹਉਕਿਆਂ ਵਿਚ ਨਾ ਸ਼ੁਮਾਰ
ਇਕ ਬੋਲ ਸੱਜਣਾ ਨੂੰ
ਜਿੜ੍ਹਾ ਹਿੱਸਿਆ ਬੁੱਲ੍ਹਾਂ ਵਿਚਕਾਰ
ਭਰੀ ਭਰੀ ਇਕ ਬਦਲੀ
ਜਿੜ੍ਹੀ ਝੁਲਸ ਗਈ ਥਲ-ਬਾਰ
ਬਰਸਦਿਆ ਮੇਘਲਿਆ
ਕਦੇ ਇਸ ਵੱਲ ਝਾਤੀ ਮਾਰ

About Raghu Mahajan

Postdoctoral research fellow in theoretical physics, studying quantum gravity.
This entry was posted in Uncategorized. Bookmark the permalink.

Leave a comment